Ik Baba Lyrics – Kanwar Grewal
ਧਰਤੀ ਅੰਬਰ ਪਾਣੀ ਅਗਨੀ ਪਵਨਾਂ ਦੇ
ਮਾਲਕ ਖੰਡ ਬ੍ਰਹਿਮੰਡ ਤੇ ਲੋਕ ਪਾਤਾਲਾਂ ਦੇ
ਇਹਦੀ ਬਾਣੀ ਦੇ ਵਿੱਚ ਉੱਤਰ ਸਭ ਸਵਾਲਾਂ ਦੇ
ਕਿੱਸੇ ਨਾ ਕੋਈ ਇਸ ਤੋਂ ਉੱਚੇ ਪੀਰ ਦੇ
ਮੈਂ ਵਾਰੇ ਜਾਵਾਂ ਨਾਨਕ ਸ਼ਾਹ ਫ਼ਕੀਰ ਦੇ
ਇਕ ਓਂਕਾਰ ਦਾ ਹੋਕਾ ਸਭ ਨੂੰ ਦੇਂਦਾ ਏ
ਇੱਕ ਨਿਗਾਹ ਨਾਲ ਹਰ ਮਜ਼ਹਬ ਨੂੰ ਵੇਹਂਦਾ ਏ
ਸੱਚ ਦਾ ਰਾਹੀ ਸੱਚ ਦੀ ਬਾਣੀ ਬੋਲਦਾ
ਲੈ ਕੇ ਤੱਕੜੀ ਤੇਰਾਂ ਤੇਰਾਂ ਤੋਲਦਾ
ਚੋਜ ਨਿਆਰੇ ਭੈਣ ਨਾਨਕੀ ਵੀਰ ਦੇ
ਮੈਂ ਵਾਰੇ ਜਾਵਾਂ ਨਾਨਕ ਸ਼ਾਹ ਫ਼ਕੀਰ ਦੇ
ਉੱਚੇ ਛੱਡ ਕੇ ਨੀਂਵੇਆਂ ਦੇ ਨਾਲ ਬਹਿੰਦਾ ਏ
ਵੰਡ ਕੇ ਛਕਦਾ ਕਿਰਤੀ ਬਣ ਕੇ ਰਹਿੰਦਾ ਏ
ਰੱਖਦਾ ਲਾਜ ਜੇ ਦਰ ਤੇ ਆ ਕੋਈ ਢਹਿੰਦਾ ਏ
ਤੇਰਾ ਭਾਣਾ ਮੀਠਾ ਮੂੰਹੋਂ ਕਹਿੰਦਾ ਏ
ਕਲਮ ਇਹਦੀ ਵਿੱਚ ਜ਼ੋਰ ਜਿੰਨਾਂ ਸ਼ਮਸ਼ੀਰ ਦੇ
ਮੈਂ ਵਾਰੇ ਜਾਵਾਂ ਨਾਨਕ ਸ਼ਾਹ ਫ਼ਕੀਰ ਦੇ.