Delhi De Bhulekhe Lyrics – Gurshabad
ਮੁੱਢੋਂ ਚੱਲੀ ਤਵਾਰੀਖ਼ ਵਾਚ ਨੀ ਸ਼ੁਦੈਣੇ,
ਸਾਨੂੰ ਕੁਰਬਾਨੀਆਂ ਦੀ ਜਾਚ ਨੀ ਸ਼ੁਦੈਣੇ,
ਸਾਨੂੰ ਕੁਰਬਾਨੀਆਂ ਦੀ ਜਾਚ ਨੀ ਸ਼ੁਦੈਣੇ,
ਹਿੰਦ ਦੀਆਂ ਚਾਦਰਾਂ ਕਹਾਉਣ ਵਾਲੇ ਗੁਰੂ ਸਾਡੇ,
ਤੋਰ ਗਏ ਸ਼ਹੀਦੀਆਂ ਦੇ ਦਸਤੂਰ ਨੀ,
ਅੱਗੇ – ਅੱਗੇ ਵੇਖ ਹੁੰਦਾ ਕੀ ਦਿੱਲੀਏ,
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ…।
ਅੱਗੇ – ਅੱਗੇ ਵੇਖ ਹੁੰਦਾ ਕੀ ਦਿੱਲੀਏ,
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ…।
ਸੋਚਦੀ ਸੈਂ ਡੱਕੂੰ ਹਰਿਆਣੇ ਢੁੱਕਦੇ,
ਵੇਖ ਤੇਰੇ ਵਿਹੜੇ ‘ ਚ ਕਛਿਹਰੇ ਸੁੱਕਦੇ,
ਛੱਕਣਾ ਹੋਇਆ ਤਾਂ ਪ੍ਰਸ਼ਾਦਾ ਛਕ ਜਾਈਂ,
ਚੱਲ ਪਏ ਲੰਗਰ ਤੱਪ ਗਏ ਤੰਦੂਰ ਨੀ…।
ਅੱਗੇ – ਅੱਗੇ ਵੇਖ ਹੁੰਦਾ ਕੀ ਦਿੱਲੀਏ,
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ…।
ਅੱਗੇ – ਅੱਗੇ ਵੇਖ ਹੁੰਦਾ ਕੀ ਦਿੱਲੀਏ,
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ…।
ਜਿਉਂਦੇ ਰਹਿਣ ਯੂ ਪੀ ਹਰਿਆਣੇ ਵਾਲੇ ਨੀ,
ਮੋਢੇ ਲਾਕੇ ਮੋਢਾ ਖੜ੍ਹ, ਜਾਣੇ ਵਾਲੇ ਨੀ,
ਮਿੱਟੀ ਦਿਆਂ ਪੁੱਤਰਾਂ ਦਾ ਏਕਾ ਹੋਗਿਆ
ਜਦੋਂ ਚਾਹੇ ਘੇਰਲਾਗੇ ਦਿੱਲੀ ਦੂਰ ਨਹੀਂ …..।
ਅੱਗੇ – ਅੱਗੇ ਵੇਖ ਹੁੰਦਾ ਕੀ ਦਿੱਲੀਏ,
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ…।
ਅੱਗੇ – ਅੱਗੇ ਵੇਖ ਹੁੰਦਾ ਕੀ ਦਿੱਲੀਏ,
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ…।
ਸ਼ੁਰੂ ਤੋਂ ਹੀ ਤੇਰੀ ਕਬਜ਼ੇ ਦੀ ਬਿਰਤੀ,
ਅਸੀਂ ਵੈਰੋਵਾਲ ਤੋਂ ਗੁਰੂ ਕੇ ਕਿਰਤੀ,
ਅਕਾਲ ਤੇ ਭਰੋਸਾ ਫੌਜ ਹੈ ਅਕਾਲ ਦੀ,
ਓਟ ਆਸਰੇ ਨਾ ਭੰਨਾਗੇ ਗਰੂਰ ਨੀ….।
ਅੱਗੇ – ਅੱਗੇ ਵੇਖ ਹੁੰਦਾ ਕੀ ਦਿੱਲੀਏ,
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ…।
ਅੱਗੇ – ਅੱਗੇ ਵੇਖ ਹੁੰਦਾ ਕੀ ਦਿੱਲੀਏ,
ਸਾਰੇ ਤੇਰੇ ਕਰਾਂਗੇ ਭੁਲੇਖੇ ਦੂਰ ਨੀ…।